Breaking News

ਜ਼ਿੰਬਾਬਵੇ ਵਿੱਚ ਰਾਜ-ਪਲਟਾ, ਰਾਸ਼ਟਰਪਤੀ ਮੁਗਾਬੇ ਫ਼ੌਜ ਦੀ ਹਿਰਾਸਤ ਵਿੱਚ - DNU

ਜ਼ਿੰਬਾਬਵੇ ਵਿੱਚ ਰਾਜ-ਪਲਟਾ, ਰਾਸ਼ਟਰਪਤੀ ਮੁਗਾਬੇ ਫ਼ੌਜ ਦੀ ਹਿਰਾਸਤ ਵਿੱਚ - DNU
ਜ਼ਿੰਬਾਬਵੇ ਵਿੱਚ ਰਾਜ-ਪਲਟਾ, ਰਾਸ਼ਟਰਪਤੀ ਮੁਗਾਬੇ ਫ਼ੌਜ ਦੀ ਹਿਰਾਸਤ ਵਿੱਚ - DNU
ਹਰਾਰੇ, 15 ਨਵੰਬਰ, (ਪੋਸਟ ਬਿਊਰੋ)- ਜ਼ਿੰਬਾਬਵੇ ਵਿੱਚ ਫ਼ੌਜ ਨੇ ਅੱਜ ਰਾਸ਼ਟਰਪਤੀ ਰੌਬਰਟ ਮੁਗਾਬੇ ਅਤੇ ਉਨ੍ਹਾਂ ਦੀ ਪਤਨੀ ਗਰੇਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇਸ ਦੇ ਬਾਅਦ ਫ਼ੌਜ ਵੱਲੋਂ ਸਰਕਾਰੀ ਦਫ਼ਤਰਾਂ ਦੀ ਰਾਖੀ ਤੇ ਰਾਜਧਾਨੀ ਦੀਆਂ ਗਲੀਆਂ ਵਿੱਚ ਗਸ਼ਤ ਕੀਤੀ ਜਾ ਰਹੀ ਹੈ
ਮਿਲੀ ਜਾਣਕਾਰੀ ਅਨੁਸਾਰ ਫ਼ੌਜ ਵੱਲੋਂ ਸਰਕਾਰੀ ਚੈਨਲ ਉੱਤੇ ਕੰਟਰੋਲ ਕਰਨ ਤੇ ਪਾਰਲੀਮੈਂਟ ਨੂੰ ਜਾਂਦੀਆਂ ਸੜਕਾਂ ਨੂੰ ਗੱਡੀਆਂ ਖੜੀਆਂ ਕਰ ਕੇ ਬੰਦ ਕਰਨ ਦੀ ਕਾਰਵਾਈ ਦੇ ਬਾਅਦ ਰਾਜ ਪਲਟੇ ਦੀਆਂ ਕਿਆਫੇ ਲਾਏ ਜਾਣ ਲੱਗੇ ਹਨ ਪਰ ਫ਼ੌਜ ਦੇ ਸਮਰਥਕਾਂ ਨੇ ਇਸ ਕਾਰਵਾਈ ਦੀਖੂਨ-ਖਰਾਬੇ ਬਗ਼ੈਰ ਸੋਧਕਹਿ ਕੇਂ ਪ੍ਰਸ਼ੰਸਾ ਕੀਤੀ ਹੈ ਵਰਨਣ ਯੋਗ ਹੈ ਕਿ ਫ਼ੌਜ ਦੀ ਇਹ ਕਾਰਵਾਈ ਬਜ਼ੁਰਗ ਹੋ ਚੁੱਕੇ ਰਾਸ਼ਟਰਪਤੀ ਰਾਬਰਟ ਮੁਗਾਬੇ (93) ਲਈ ਵੱਡੀ ਚੁਣੌਤੀ ਹੈ, ਜੋ 1980 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਦੇ ਬਾਅਦ ਜ਼ਿੰਬਾਬਵੇ ਉੱਤੇ ਰਾਜ ਕਰ ਰਹੇ ਹਨ
ਇਸ ਦੌਰਾਨ ਜ਼ਿੰਬਾਬਵੇ ਬਰਾਡਕਾਸਟਿੰਗ ਕਾਰਪੋਰੇਸ਼ਨ ਉੱਤੇ ਕੰਟਰੋਲ ਕਰ ਲੈਣ ਪਿੱਛੋਂ ਮੇਜਰ ਜਨਰਲ ਸਿਬੂਸਿਸੋ ਮੋਯੋ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਕਿਹਾ, ‘ਅਸੀਂ ਦੇਸ਼ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਤੇ ਠੀਕ-ਠਾਕ ਹੈ ਅਸੀਂ ਕੇਵਲ ਉਨ੍ਹਾਂ ਦੇ ਆਲੇ ਦੁਆਲੇ ਦੇ ਅਪਰਾਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ, ਜਿਨ੍ਹਾਂ ਦੇ ਅਪਰਾਧਾਂ ਕਾਰਨ ਦੇਸ਼ ਦੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚ ਰਿਹਾ ਹੈ ਇਹ ਮੋਰਚਾ ਫਤਹਿ ਕਰਨ ਦੇ ਨਾਲ ਸਾਨੂੰ ਹਾਲਤ ਆਮ ਵਰਗੀ ਹੋਣ ਦੀ ਆਸ ਹੈਮੋਯੋ ਨੇ ਕਿਹਾ ਕਿ ਸਾਰੇ ਜਵਾਨਾਂ ਨੂੰ ਤੁਰੰਤ ਬੈਰਕਾਂ ਵਿੱਚ ਪਰਤਣ ਦਾ ਹੁਕਮ ਦੇ ਦਿੱਤਾ ਗਿਆ ਹੈ ਤੇ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ
ਵਰਨਣ ਯੋਗ ਹੈ ਕਿ ਸੱਤਾਧਾਰੀ ਜ਼ਾਨੂ-ਪੀ ਐਫ ਪਾਰਟੀ ਨੇ ਇਸ ਮੰਗਲਵਾਰ ਦੇਸ਼ ਦੀ ਫ਼ੌਜ ਦੇ ਮੁਖੀ ਜਨਰਲ ਕੌਂਸਟੈਂਟਿਨੋ ਸ਼ਿਵੇਂਗਾ ਉਤੇਵਿਸ਼ਵਾਸਘਾਤੀ ਵਿਹਾਰਦਾ ਦੋਸ਼ ਲਾਇਆ ਸੀ ਉਪ ਰਾਸ਼ਟਰਪਤੀ ਐਮਰਸਨ ਮਨਾਂਗਾਗਵਾ ਨੂੰ ਬਰਖ਼ਾਸਤ ਕਰਨ ਲਈ ਸ਼ਿਵੇਂਗਾ ਨੇ ਮੁਗਾਬੇ ਦੀ ਆਲੋਚਨਾ ਕੀਤੀ ਸੀ ਐਮਰਸਨ ਨੂੰ ਬਰਖ਼ਾਸਤ ਕੀਤੇ ਜਾਣ ਪਿੱਛੋਂ ਮੁਗਾਬੇ ਦੀ ਪਤਨੀ ਗਰੇਸ (52) ਆਪਣੇ ਪਤੀ ਦੀ ਜਗ੍ਹਾ ਲੈਣ ਦੀ ਸਥਿਤੀ ਵਿੱਚ ਪਹੁੰਚ ਗਈ ਸੀ ਇਸ ਕਾਰਵਾਈ ਦਾ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ

ਇਸ ਦੌਰਾਨ ਗੁਆਂਢੀ ਦੇਸ਼ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੂਮਾ ਨੇ ਕਿਹਾ ਕਿ ਉਨ੍ਹਾਂ ਨੇ ਮੁਗਾਬੇ ਨਾਲ ਟੈਲੀਫੋਨ ਉੱਤੇ ਗੱਲ ਕੀਤੀ ਹੈ ਦੱਖਣੀ ਅਫਰੀਕਾ ਸਰਕਾਰ ਦੇ ਬਿਆਨ ਮੁਤਾਬਕਮੁਗਾਬੇ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਪਰ ਉਹ ਠੀਕ-ਠਾਕ ਹਨਉਨ੍ਹਾਂ ਕਿਹਾ ਕਿ ਉਹ ਆਪਣੇ ਰੱਖਿਆ ਅਤੇ ਰਾਜ ਸੁਰੱਖਿਆ ਮੰਤਰੀਆਂ ਨੂੰ ਜ਼ਿੰਬਾਬਵੇ ਭੇਜ ਰਹੇ ਹਨ, ਜਿਥੇ ਉਹ ਮੁਗਾਬੇ ਤੇ ਫ਼ੌਜ ਨਾਲ ਮੁਲਾਕਾਤ ਕਰਨਗੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਜ਼ਿੰਬਾਬਵੇ ਫ਼ੌਜ ਸੰਵਿਧਾਨ ਦਾ ਸਨਮਾਨ ਕਰੇਗੀ

Daily News Update(DNU) of Computer Technology, Sport, Business, Local News, World News. Thanks for Reading, Please Like & Share.

No comments

Thanks for Your Response.