Breaking News

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਅਦਾਲਤ ਨੇ ਭਗੌੜਾ ਐਲਾਨਿਆ - DNU Tv

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਅਦਾਲਤ ਨੇ ਭਗੌੜਾ ਐਲਾਨਿਆ - DNU Tv
ਪਾਕਿਸਤਾਨ ਦਾ ਖਜ਼ਾਨਾ ਮੰਤਰੀ ਅਦਾਲਤ ਨੇ ਭਗੌੜਾ ਐਲਾਨਿਆ - DNU Tv


ਪਾਕਿਸਤਾਨ ਦੀ ਇੱਕ ਅਦਾਲਤ ਨੇ ਖਜ਼ਾਨਾ ਮੰਤਰੀ ਇਸਹਾਕ ਡਾਰ ਨੂੰ ਭਗੌੜਾ ਐਲਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਡਾਰ ਦੇ ਖਿਲਾਫ ਪਨਾਮਾ ਪੇਪਰਜ਼ ਦੀ ਲੀਕੇਜ ਵਿੱਚ ਭਿ੍ਰਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਅਕਾਊਂਟੇਬਿਲਟੀ ਕੋਰਟ ਦੇ ਜੱਜ ਮੁਹੰਮਦ ਬਸ਼ੀਰ ਨੇ ਕੱਲ੍ਹ ਇਸ ਕੇਸ ਦੀ ਸੁਣਵਾਈ ਕੀਤੀ ਤਾਂ ਇਸ ਦੌਰਾਨ 67 ਸਾਲਾ ਇਸਹਾਕ ਡਾਰ ਪੇਸ਼ ਨਹੀਂ ਹੋਏ। ਉਹ ਲੰਡਨ ਵਿੱਚ ਇਲਾਜ ਕਰਵਾ ਰਹੇ ਹਨ। ਅਦਾਲਤ ਨੇ ਪੇਸ਼ੀ ਤੋਂ ਛੋਟ ਦੇਣ ਦੀ ਡਾਰ ਦੇ ਵਕੀਲ ਦੀ ਅਰਜ਼ੀ ਰੱਦ ਕਰ ਦਿੱਤੀ ਅਤੇ ਡਾਰ ਦੇ ਪੇਸ਼ ਨਾ ਹੋਣ ਉੱਤੇ ਜ਼ਮਾਨਤੀਏ ਅਹਿਮਦ ਅਲੀ ਕੁਦੂਸੀ ਦੀ 50 ਲੱਖ ਰੁਪਏ ਦੀ ਜ਼ਮਾਨਤ ਰਾਸ਼ੀ ਜ਼ਬਤ ਕਰਨ ਦਾ ਨੋਟਿਸ ਜਾਰੀ ਕੀਤਾ। ਉਨ੍ਹਾਂ ਤੋਂ 24 ਨਵੰਬਰ ਨੂੰ ਇਸ ਬਾਰੇ ਜਵਾਬ ਮੰਗਿਆ ਗਿਆ ਹੈ। ਅਦਾਲਤ ਹੁਣ ਇਸ ਮਾਮਲੇ ਵਿੱਚ ਚਾਰ ਦਸੰਬਰ ਨੂੰ ਸੁਣਵਾਈ ਕਰੇਗੀ। ਵਰਨਣ ਯੋਗ ਹੈ ਕਿ ਪਨਾਮਾ ਪੇਪਰਜ਼ ਲੀਕੇਜ ਕੇਸ ਵਿੱਚ 28 ਜੁਲਾਈ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਣ ਮਗਰੋਂ ਕੌਮੀ ਜਵਾਬਦੇਹੀ ਬਿਊਰੋ (ਐਨ ਏ ਬੀ) ਨੇ ਨਵਾਜ਼ ਸ਼ਰੀਫ, ਉਨ੍ਹਾਂ ਦੇ ਪਰਵਾਰ ਅਤੇ ਇਸਹਾਕ ਡਾਰ ਦੇ ਖਿਲਾਫ ਭਿ੍ਰਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਤਿੰਨ ਕੇਸ ਦਰਜ ਕੀਤੇ ਸਨ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਇਸ ਤੋਂ ਪਹਿਲਾਂ ਅਦਾਲਤ ਨੇ 14 ਨਵੰਬਰ ਨੂੰ ਇਸਹਾਕ ਡਾਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਤੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਇਸ ਉੱਤੇ ਇਸਹਕਾ ਡਾਰ ਨੇ ਕਿਹਾ ਸੀ ਕਿ ਬਿਮਾਰੀ ਤੋਂ ਠੀਕ ਹੋਣ ਮਗਰੋਂ ਹੀ ਉਹ ਪੇਸ਼ ਹੋਣਗੇ, ਪਰ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਡਾਰ ਪਿਛਲੀਆਂ ਚਾਰ ਸੁਣਵਾਈਆਂ ‘ਚ ਅਦਾਲਤ ‘ਚ ਪੇਸ਼ੀ ਤੋਂ ਬਚਦੇ ਰਹੇ ਸਨ।


Daily News Update (DNU) of Computer Technology, Sport, Business, Local News, World News
Thanks for Reading, Please Like & Share.

No comments

Thanks for Your Response.