Breaking News

ਆਸਟਰੇਲੀਆ ਵਿੱਚ ਹਰ ਤੀਸਰਾ ਵਿਦੇਸ਼ੀ ਵਿਦਿਆਰਥੀ ਘੱਟ ਤਨਖਾਹ ਉਤੇ ਕੰਮ ਕਰਦੈ - DNU Tv

ਆਸਟਰੇਲੀਆ ਵਿੱਚ ਹਰ ਤੀਸਰਾ ਵਿਦੇਸ਼ੀ ਵਿਦਿਆਰਥੀ ਘੱਟ ਤਨਖਾਹ ਉਤੇ ਕੰਮ ਕਰਦੈ - DNU Tv
ਆਸਟਰੇਲੀਆ ਵਿੱਚ ਹਰ ਤੀਸਰਾ ਵਿਦੇਸ਼ੀ ਵਿਦਿਆਰਥੀ ਘੱਟ ਤਨਖਾਹ ਉਤੇ ਕੰਮ ਕਰਦੈ - DNU Tv
ਆਸਟਰੇਲੀਆ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਘੱਟ ਤਨਖਾਹ ਦੇ ਕੇ ਲੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਨਵੀਂ ਰਿਪੋਰਟ ਵਿੱਚ ਭੇਦ ਖੁੱਲ੍ਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਛੁੱਟੀ ਕੱਟਣ ਵਾਲੇ ਬੈਕ-ਪੈਕਰ ਨੂੰ ਘੱਟ ਤਨਖਾਹ ਮਿਲਦੀ ਹੈ। ਤੱਥਾਂ ਦੇ ਆਧਾਰ ‘ਤੇ ਹਰ ਤੀਜੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਬੈਕ-ਪੈਕਰ ਨੂੰ ਅੱਧੀ ਤਨਖਾਹ ਉਪਰ ਨਿਰਭਰ ਕਰਨਾ ਪੈਂਦਾ ਹੈ।
ਯੂ ਟੀ ਐਸ ਲਾਅ ਦੇ ਪ੍ਰੋਫੈਸਰ ਬਰਗ ਦੇ ਅਨੁਸਾਰ ਆਰਜ਼ੀ ਵੀਜ਼ੇ ਵਾਲੇ ਲੋਕਾਂ ਦੀ ਇਕ ਐਸੀ ਜਮਾਤ ਹੈ ਜੋ ਘੱਟ ਤਨਖਾਹ ਉਪਰ ਕੰਮ ਕਰਨ ਨੂੰ ਮਜ਼ਬੂਰ ਹੈ। ਇਥੇ ਹੀ ਬੱਸ ਨਹੀਂ, ਕਈ ਲੋਕਾਂ ਨੂੰ ਇਕ ਹਜ਼ਾਰ ਡਾਲਰ ਤੱਕ ਨੌਕਰੀ ਲੈਣ ਤੋਂ ਪਹਿਲਾਂ ਦੇਣੇ ਪੈਂਦੇ ਹਨ। ਕਈ ਲੋਕਾਂ ਨੂੰ ਆਪਣੀ ਤਨਖਾਹ ਵਿੱਚੋਂ ਕੁਝ ਰਕਮ ਨਕਦ ਰੂਪ ਵਿੱਚ ਵਾਪਸ ਕਰਨੀ ਪੈਂਦੀ ਹੈ। ਇਸ ਤੋਂ ਬਿਨਾ ਅੰਤਰਰਾਸ਼ਟਰੀ ਕਾਮਿਆਂ ਨੂੰ ਨਕਦ ਤਨਖਾਹ ਦਿੱਤੀ ਜਾਂਦੀ ਹੈ। ਇਹ ਸਭ ਤੋਂ ਵੱਧ ਰੈਸਟੋਰੈਂਟਾਂ ਵਿੱਚ ਹੁੰਦਾ ਹੈ, ਜਿਥੇ ਕੋਈ ਤਨਖਾਹ ਦੀ ਸਲਿਪ ਨਹੀਂ ਦਿੱਤੀ ਜਾਂਦੀ। ਰਿਪੋਰਟ ਅਨੁਸਾਰ ਭਾਰਤ, ਬ੍ਰਿਟੇਨ, ਬ੍ਰਾਜ਼ੀਲ, ਅਮਰੀਕਾ ਅਤੇ ਚੀਨ ਦੇ ਵਿਦਿਆਰਥੀਆਂ ਨੂੰ ਆਮ ਕਰ ਕੇ ਘੱਟ ਤਨਖਾਹ ਮਿਲਦੀ ਹੈ।


Daily News Update (DNU) of Computer Technology, Sport, Business, Local News, World News
Thanks for Reading, Please Like & Share.

No comments

Thanks for Your Response.