Breaking News

ਹਰਿਆਣੇ ਦੀ ਮਾਨੁਸ਼ੀ ਛਿੱਲਰ ਵਿਸ਼ਵ ਸੁੰਦਰੀ ਚੁਣੀ ਗਈ - DNU Tv

ਹਰਿਆਣੇ ਦੀ ਮਾਨੁਸ਼ੀ ਛਿੱਲਰ ਵਿਸ਼ਵ ਸੁੰਦਰੀ ਚੁਣੀ ਗਈ - DNU Tv



ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਮਾਨੁਸ਼ੀ ਛਿੱਲਰ ਇਸ ਸ਼ਨਿਚਰਵਾਰ ਨੂੰ ਮਿਸ ਵਰਲਡ 2017 ਚੁਣੀ ਗਈ ਤੇ ਇਸ ਨਾਲ 17 ਸਾਲ ਬਾਅਦ ਕਿਸੇ ਭਾਰਤੀ ਕੁੜੀ ਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆ ਸਿਟੀ ਐਰੀਨਾ ਵਿੱਚ ਹੋਏ ਮੁਕਾਬਲੇ ਵਿੱਚ ਵੱਖ ਵੱਖ ਦੇਸ਼ਾਂ ਦੀਆਂ 121 ਕੁੜੀਆਂ ਸ਼ਾਮਲ ਸਨ। ਮਿਸ ਵਰਲਡ 2016 ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਮਾਨੁਸ਼ੀ ਛਿੱਲਰ ਨੂੰ ਇਹ ਤਾਜ ਪਹਿਨਾਇਆ। ਮਿਸ ਵਰਲਡ ਮੁਕਾਬਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਾਨੂਸ਼ੀ ਦੇ ਜਿੱਤਣ ਦਾ ਐਲਾਨ ਕੀਤਾ ਗਿਆ।
ਇੰਗਲੈਂਡ, ਫਰਾਂਸ, ਕੀਨੀਆ, ਮੈਕਸਿਕੋ ਦੀਆਂ ਸੁੰਦਰੀਆਂ ਨਾਲ ਮਾਨੁਸ਼ੀ ਆਖ਼ਰੀ ਪੰਜਾਂ ਵਿੱਚ ਸ਼ਾਮਲ ਸੀ। ਇਸ ਮੁਕਾਬਲੇ ਵਿੱਚ ਦੂਜੇ ਸਥਾਨ ਉੱਤੇ ਮਿਸ ਇੰਗਲੈਂਡ ਸਟੈਫਨੀ ਹਿੱਲ ਅਤੇ ਤੀਜੇ ਸਥਾਨ ਉੱਤੇ ਮਿਸ ਮੈਕਸਿਕੋ ਆਂਦਰੀਆ ਮੇਜਾ ਰਹੀ। ਮੁਕਾਬਲੇ ਦੇ ਆਖਰੀ ਗੇੜ ਵਿੱਚ ਮਾਨੁਸ਼ੀ ਤੋਂ ਜਿਊਰੀ ਨੇ ਪੁੱਛਿਆ ਕਿ ਕਿਹੜੇ ਪੇਸ਼ੇ ਵਿੱਚ ਸਭ ਤੋਂ ਜ਼ਿਆਦਾ ਤਨਖ਼ਾਹ ਮਿਲਣੀ ਚਾਹੀਦੀ ਹੈ ਤੇ ਕਿਉਂ? ਇਸ ਦੇ ਜਵਾਬ ਵਿੱਚ ਮਾਨੁਸ਼ੀ ਨੇ ਕਿਹਾ, ‘ਮਾਂ ਨੂੰ ਸਭ ਤੋਂ ਵੱਧ ਆਦਰ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਤਨਖ਼ਾਹ ਨਹੀਂ, ਬਲਕਿ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ।’
ਇਸੇ ਸਾਲ ਮਈ ਵਿੱਚ ਮਾਨੁਸ਼ੀ ਨੇ ਮਿਸ ਇੰਡੀਆ ਵਰਲਡ ਖ਼ਿਤਾਬ ਜਿੱਤਿਆ ਸੀ। ਉਸ ਨੇ ਮੀਡੀਆ ਨੂੰ ਕਿਹਾ ਕਿ ਧੀਆਂ ਨੂੰ ਭਰੋਸੇ ਨਾਲ ਆਜ਼ਾਦ ਛੱਡ ਦੇਣਾ ਚਾਹੀਦਾ ਹੈ, ਉਹ ਵੀ ਘਰ ਪਰਿਵਾਰ ਦੇ ਨਾਲ ਨਾਲ ਸਮਾਜ ਦਾ ਨਾਂ ਰੌਸ਼ਨ ਕਰਨਗੀਆਂ। ਮਾਨੁਸ਼ੀ ਨੇ ਕਿਹਾ ਕਿ ਉਸ ਦੇ ਸਾਹਮਣੇ ਕਦੇ ਵੀ ਚੁਣੌਤੀ ਨਹੀਂ ਆਈ ਤੇ ਨਾ ਉਸ ਨੇ ਕਿਸੇ ਚੀਜ਼ ਨੂੰ ਚੁਣੌਤੀ ਮੰਨਿਆ ਹੈ। ਉਸ ਦਾ ਗੋਹਾਣਾ ਨੇੜਲੇ ਜਾਗਸੀ ਪਿੰਡ ਦੇ ਚੰਦਰ ਸਿੰਘ ਸਹਿਰਾਵਤ ਦੀ ਦੋਹਤੀ ਅਤੇ ਖਾਨਪੁਰ ਕਲਾਂ ਪਿੰਡ ਵਿਚਲੇ ਮਹਿਲਾ ਮੈਡੀਕਲ ਕਾਲਜ ਵਿੱਚ ਪੜ੍ਹਾਈ ਕਰ ਰਹੀ ਹੈ, ਜਿੱਥੋਂ ਛੁੱਟੀਆਂ ਲੈ ਕੇ ਮਿਸ ਵਰਲਡ ਮੁਕਾਬਲੇ ਵਿੱਚ ਹਿੱਸਾ ਲੈਣ ਗਈ ਹੈ। ਉਸ ਦੀ ਜਿੱਤ ਉੱਤੇ ਦੋਵੇਂ ਪਿੰਡਾਂ ਵਿੱਚ ਜ਼ੋਰਦਾਰ ਖੁਸ਼ੀ ਮਨਾਈ ਗਈ। ਮਾਨੁਸ਼ੀ ਦੇ ਚਾਚਾ ਦਿਨੇਸ਼ ਛਿੱਲਰ ਸਿਵਲ ਹਸਪਤਾਲ ਵਿੱਚ ਡਾਕਟਰ ਤੇ ਚਾਚੀ ਊਸ਼ਾ ਕਟਾਰੀਆ ਮਹਿਲਾ ਮੈਡੀਕਲ ਕਾਲਜ ਦੇ ਚਮੜੀ ਰੋਗਾਂ ਦੇ ਵਿਭਾਗ ਦੀ ਮੁਖੀ ਹੈ। ਜਿਵੇਂ ਹੀ ਮਿਸ ਵਰਲਡ ਬਣਨ ਦੀ ਖ਼ਬਰ ਆਈ ਤਾਂ ਉਨ੍ਹਾਂ ਦੇ ਘਰ ਅੱਗੇ ਆਤਿਸ਼ਬਾਜ਼ੀ ਸ਼ੁਰੂ ਹੋ ਗਈ।

Daily News Update (DNU) of Computer Technology, Sport, Business, Local News, World News
Thanks for Reading, Please Like & Share.

No comments

Thanks for Your Response.