ਕੈਲਗਰੀ ਤੋਂ ਲਾਪਤਾ 30 ਸਾਲਾ ਪੰਜਾਬਣ ਦੀ ਲਾਸ਼ ਮਿਲੀ - DNU
ਕੈਲਗਰੀ ਤੋਂ ਲਾਪਤਾ 30 ਸਾਲਾ ਪੰਜਾਬਣ ਦੀ ਲਾਸ਼ ਮਿਲੀ |
ਕੈਲਗਰੀ, 16 ਨਵੰਬਰ (ਪੋਸਟ ਬਿਊਰੋ) : ਕੈਲਗਰੀ ਤੋਂ ਇੱਕ ਹਫਤੇ ਤੋਂ ਲਾਪਤਾ 30 ਸਾਲਾ ਔਰਤ ਦੀ ਲਾਸ਼ ਮਿਲੀ ਹੈ। ਇਸ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ।
ਸਮਰਜੀਤ ਸੀਮਾ ਕੌਰ ਮਿਨਹਾਸ ਨੂੰ ਆਖਰੀ ਵਾਰੀ 9 ਨਵੰਬਰ ਨੂੰ ਕੋਰਲ ਸਪਰਿੰਗਜ਼ ਦੀ ਨੌਰਥਈਸਟ ਕਮਿਊਨਿਟੀ ਵਿੱਚ ਵੇਖਿਆ ਗਿਆ ਸੀ। ਅਗਲੇ ਦਿਨ ਜਦੋਂ ਮਿਨਹਾਸ ਆਪਣੀ ਲੜਕੀ ਨੂੰ ਮਾਊਨਟੇਨ ਵਿਊ ਅਕੈਡਮੀ ਤੋਂ ਵਾਪਿਸ ਲੈਣ ਲਈ ਨਹੀਂ ਪਹੁੰਚੀ ਤਾਂ ਉਸ ਦੇ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ। ਉਸ ਦੀ ਧੀ ਇਸ ਅਕੈਡਮੀ ਵਿੱਚ ਤੀਜੀ ਕਲਾਸ ਵਿੱਚ ਪੜ੍ਹਦੀ ਹੈ।
ਕੈਲਗਰੀ ਪੁਲਿਸ ਸਰਵਿਸ ਨੇ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਪ੍ਰੈੱਸ ਰਲੀਜ ਵਿੱਚ ਮਿਨਹਾਸ ਦੀ ਮੌਤ ਦੀ ਪੁਸਟੀ ਕੀਤੀ ਤੇ ਆਖਿਆ ਕਿ ਉਸ ਦੀ ਮੌਤ ਸੱਕੀ ਨਜਰ ਨਹੀਂ ਆਉਂਦੀ। ਉਨ੍ਹਾਂ ਹੋਰ ਵੇਰਵੇ ਜਾਰੀ ਨਹੀਂ ਕੀਤੇ।
Daily News Update(DNU) of Computer Technology, Sport, Business, Local News, World News. Thanks for Reading, Please Like & Share.
No comments
Thanks for Your Response.