Breaking News

ਨਸ਼ਾ ਸਮੱਗਲਰਾਂ ਦੀਆ ਜਾਇਦਾਦਾਂ ਜ਼ਬਤ ਕਰਨ ਦੀ ਪੰਜਾਬ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ - DNU Tv

ਨਸ਼ਾ ਸਮੱਗਲਰਾਂ ਦੀਆ ਜਾਇਦਾਦਾਂ ਜ਼ਬਤ ਕਰਨ ਦੀ ਪੰਜਾਬ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ - DNU Tv
ਨਸ਼ਾ ਸਮੱਗਲਰਾਂ ਦੀਆ ਜਾਇਦਾਦਾਂ ਜ਼ਬਤ ਕਰਨ ਦੀ ਪੰਜਾਬ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ - DNU Tv

ਪੰਜਾਬ ਮੰਤਰੀ ਮੰਡਲ ਦੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਵੱਡਾ ਫੈਸਲਾ ਲੈਂਦਿਆਂ ਨਸ਼ਾ ਸਮੱਗਲਰਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਬਣਾਈ ਜਾਇਦਾਦ ਨੂੰ ਜ਼ਬਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਦੀ ਬੈਠਕ ਵਿਚ ਅੱਜ ਹੋਏ ਹੋਰ ਅਹਿਮ ਫੈਸਲਿਆਂ ਵਿਚ ਵਿਧਾਨਸਭਾ ਦਾ ਸਰਦਰੁੱਤ ਸੈਸ਼ਨ 27 ਨਵੰਬਰ ਤੋਂ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਸੈਸ਼ਨ 29 ਨਵੰਬਰ ਤੱਕ ਚੱਲੇਗਾ। ਰਾਜ ਦੀ ਵਿੱਤੀ ਹਾਲਤ ਸਬੰਧੀ ਲਗਾਤਾਰ ਰਿਵਿਊ ਕਰਨ ਤੇ ਸੰਸਾਧਨ ਜੁਟਾਉਣ ਤੇ ਵਿਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਕੈਬਨਿਟ ਸਬ ਕਮੇਟੀ ਬਣਾਉਣ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ। ਇਸ ਕਮੇਟੀ ਵਿਚ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼ਾਮਲ ਹੋਣਗੇ ਤੇ ਇਸ ਦੀ ਕਮੇਟੀ ਦੀ ਹਰ ਹਫ਼ਤੇ ਮੰਗਲਵਾਰ ਨੂੰ ਬੈਠਕ ਹੋਇਆ ਕਰੇਗੀ। ਮੰਤਰੀ ਮੰਡਲ ਦੀ ਬੈਠਕ ਵੀ ਹਰ ਹਫ਼ਤੇ ਬੁੱਧਵਾਰ ਨੂੰ ਕਰਨ ਦਾ ਫੈਸਲਾ ਲਿਆ ਗਿਆ ਹੈ।
ਨਸ਼ਾ ਸਮੱਗਲਰਾਂ ਦੀਆਂ ਸੰਪਤੀਆਂ ਹੋਣਗੀਆਂ ਜ਼ਬਤ:
ਪੰਜਾਬ ਮੰਤਰੀ ਮੰਡਲ ਨੇ ‘‘ਗੈਰ ਕਾਨੰੂਨੀ ਪ੍ਰਾਪਤ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਲਈ ਪੰਜਾਬ ਐਕਟ 2017’’ (ਪੰਜਾਬ ਫੋਰਫੀਟ ਆਫ ਇਲੀਗਲੀ ਐਕਵਾਇਰਡ ਪ੍ਰਾਪਰਟੀ ਐਕਟ, 2017) ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਅਤੇ ਨੱਥੀਕਰਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਕਾਨੂੰਨ ਬਣ ਜਾਣ ਨਾਲ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਜੰਗ ਵਿੱਚ ਅਧਿਕਾਰੀਆਂ ਨੂੰ ਜਾਇਦਾਦ ਨੱਥੀਕਰਨ ਅਤੇ ਜ਼ਬਤ ਕਰਨ ਦੀਆਂ ਤਾਕਤਾਂ ਮਿਲ ਜਾਣਗੀਆਂ।
ਅੱਤਵਾਦ ਵਿਰੋਧੀ ਐਸ.ਓ.ਜੀ. ਦੇ ਗਠਨ ਨੂੰ ਮਨਜ਼ੂਰੀ:
ਮੰਤਰੀ ਮੰਡਲ ਨੇ ਅੱਤਵਾਦ ਦੀ ਚੁਣੌਤੀ ਨਾਲ ਨਿਪਟਣ ਲਈ ਸਪੈਸ਼ਲ ਓਪਰੇਸ਼ਨ ਗਰੁੱਪ (ਐਸ.ਓ.ਜੀ.) ਸਥਾਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਫੋਰਸ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਲਈ ਗੈਰ ਵਿੱਤੀ ਲਾਭ ਵੀ ਮੁਹੱਈਆ ਕਰਾਏ ਗਏ ਹਨ। ਫਿਦਾਈਨ ਹਮਲਿਆਂ, ਅਗਵਾਹ ਕਰਨ ਦੀਆਂ ਸਥਿਤੀਆਂ, ਹਥਿਆਰਬੰਦ ਵਿਅਕਤੀਆਂ ਦੀ ਘੁਸਪੈਠ ਵਰਗੀਆਂ ਅੱਤਵਾਦੀ ਚੁਣੌਤੀਆਂ ਨਾਲ ਇਹ ਐਸ.ਓ.ਜੀ. ਨਿਪਟੇਗਾ ਤਾਂ ਜੋ ਕੀਮਤੀ ਜਾਨਾਂ ਅਤੇ ਜਾਇਦਾਦਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਇਹ ਗਰੁੱਪ ਜ਼ਿਲ੍ਹਾ ਪੁਲਿਸ, ਸਿਵਲ ਅਥਾਰਟੀ, ਫੌਜ, ਐਨ.ਐਸ.ਜੀ., ਆਈ.ਬੀ., ਇੰਟੈਲੀਜੈਂਸ ਵਿੰਗ ਆਦਿ ਵਰਗੀਆਂ ਏਜੰਸੀਆਂ ਨਾਲ ਨੇੜੇ ਦੇ ਤਾਲਮੇਲ ਰਾਹੀਂ ਕਾਰਜ ਕਰੇਗਾ। ਗੁਰਦਾਸਪੁਰ ਅਤੇ ਪਠਾਨਕੋਟ ਦੇ ਫਿਦਾਈਨ ਹਮਲਿਆਂ ਦੇ ਕਾਰਨ ਸੂਬਾ ਸਰਕਾਰ ਵੱਲੋਂ ਐਸ.ਓ.ਜੀ. ਸਥਾਪਤ ਕੀਤੇ ਜਾਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ ਫਿਦਾਈਨ ਹਮਲਿਆਂ, ਅਗਵਾਹ ਦੀਆਂ ਸਥਿਤੀਆਂ ਅਤੇ ਹਥਿਆਰਬੰਦ ਘੁਸਪੈਠ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਵਾਸਤੇ ਇਨ੍ਹਾਂ ਨਾਲ ਨਿਪਟਣ, ਟਾਕਰਾ ਕਰਨ ਅਤੇ ਇਨ੍ਹਾਂ ਦੀਆਂ ਚੁਣੌਤੀਆਂ ਨੂੰ ਖਤਮ ਕਰਨ ਦੇ ਵਾਸਤੇ ਮੌਜੂਦਾ ਪੁਲਿਸ ਵਿੱਚ ਅਤਿ ਸਿੱਖਿਅਤ ਯੂਨਿਟਾਂ ਅਤੇ ਢੁਕਵੀਂ ਸਿਖਲਾਈ ਦੀ ਕਮੀ ਸੀ।
ਮਾਨਸਿਕ ਤੌਰ ’ਤੇ ਅਸਮਰਥ ਉਮਰ ਕੈਦੀਆਂ ਨੂੰ ਰਾਹਤ:
ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੀ ਤਰਜ ’ਤੇ ਪੰਜਾਬ ਸਰਕਾਰ ਨੇ ਮਾਨਸਿਕ ਤੌਰ ’ਤੇ ਅਸਮਰੱਥ ਅਤੇ ਬਿਮਾਰੀ ਕਾਰਨ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਪੁੱਜੇ ਉਮਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੀਤੀ ਵਿੱਚ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਅਦਾਲਤ ਦੇ ਨਿਰਦੇਸ਼ ਸਿਵਲ ਰਿੱਟ ਪਟੀਸ਼ਨ ਨੰ. 324 (2013) ਦੀ ਪਾਲਣਾ ਵਿੱਚ ਲੋੜੀਂਦੀਆਂ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਮਾਨਸਿਕ ਤੌਰ ’ਤੇ ਅਸਮਰੱਥ ਅਤੇ ਕੈਂਸਰ, ਏਡਜ਼ ਜਾਂ ਗੁਰਦਿਆਂ ਦੇ ਫ਼ੇਲ੍ਹ ਹੋਣ ਦੀਆਂ ਵਰਗੀਆਂ ਬਿਮਾਰੀਆਂ ਵਾਲੇ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਪੁੱਜੇ ਉਮਰ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਨਾਲ ਸਬੰਧਤ ਨੀਤੀ ਵਿੱਚ ਤਬਦੀਲੀ ਨਾਲ ਵੱਡੀ ਰਾਹਤ ਮਿਲੇਗੀ।
ਵਿਦੇਸ਼ਾਂ ਵਿਚ ਵਸੇ ਪੰਜਾਬੀ ਨੌਜਵਾਨਾਂ ਦੀ ਯੋਜਨਾ ਨੂੰ ਹਰੀ ਝੰਡੀ:
ਪੰਜਾਬ ਮੰਤਰੀ ਮੰਡਲ ਨੇ ਅੱਜ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਮੂਲ ਦੇ ਨੌਜਵਾਨਾਂ ਤੱਕ ਪਹੁੰਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਤਜਵੀਜ਼ ਸਕੀਮ ਐਨ.ਆਰ.ਆਈ. ਮਾਮਲਿਆਂ ਬਾਰੇ ਵਿਭਾਗ ਵੱਲੋਂ 16 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਜੋ ਕਿ ਹੋਰ ਦੇਸ਼ਾਂ ਵਿੱਚ ਵਸ ਗਏ ਹਨ, ਲਈ ਚਲਾਈ ਜਾਣੀ ਹੈ ਜੋ ਆਪਣੇ ਪਿਤਾ ਪੁਰਖੀ ਦੇਸ਼ ਅਤੇ ਇਲਾਕਿਆਂ ਨੂੰ ਵੇਖਣ ਅਤੇ ਆਪਣੇ ਮੂਲ ਨਾਲ ਜੁੜਨ ਦਾ ਆਧਾਰ ਬਣੇਗੀ। ਇਹ ਸਕੀਮ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਪਰਿਵਾਰਕ ਪਿਛੋਕੜ ਅਤੇ ਸੱਭਿਆਚਾਰ ਜਿਸ ਨਾਲ ਉਹ ਸਬੰਧ ਰੱਖਦੇ ਹਨ, ਨੂੰ ਸਮਝਣ ਅਤੇ ਆਪਣੇ ਦੇਸ਼ ਦੀਆਂ ਜੜ੍ਹਾਂ ਨਾਲ ਭਾਵੁਕ ਸਾਂਝ ਬਣਾਉਣ ਦੇ ਯੋਗ ਬਣਾਏਗੀ। ਨੌਜਵਾਨਾਂ ਦਾ ਪਹਿਲ ਗਰੁੱਪ 9 ਜਨਵਰੀ, 2019 ਦੇ ਨੇੜੇ-ਤੇੜੇ ਆਉਣ ਦੀ ਉਮੀਦ ਹੈ ਜੋ ਇਤਫਾਕਵੱਸ ਪਰਵਾਸੀ ਭਾਰਤੀ ਦਿਵਸ ਹੈ ਅਤੇ ਹਰੇਕ ਗਰੁੱਪ 15 ਨੌਜਵਾਨਾਂ ’ਤੇ ਅਧਾਰਿਤ ਹੋਵੇਗਾ।

Daily News Update (DNU) of Computer Technology, Sport, Business, Local News, World News
Thanks for Reading, Please Like & Share.

No comments

Thanks for Your Response.