ਸੁਖਚੈਨ ਬਰਾੜ ਨੇ ਕਬੂਲਿਆ ਪਤਨੀ ਦਾ ਕਤਲ ਕਰਨ ਦਾ ਗੁਨਾਹ -DNU
![]() |
ਸੁਖਚੈਨ ਬਰਾੜ ਨੇ ਕਬੂਲਿਆ ਪਤਨੀ ਦਾ ਕਤਲ ਕਰਨ ਦਾ ਗੁਨਾਹ - DNU |
canada gurpreet brar murder case husband sukhchain guilty ਪਿਛਲੇ ਸਾਲ ਜਨਵਰੀ ‘ਚ ਕੈਨੇਡਾ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਟਰੱਕ ਵਿਚ ਜਿੰਦਾ ਸੜੀ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਮਾਮਲੇ ਨੂੰ ਸੋਚੀ-ਸਮਝੀ ਸਾਜ਼ਿਸ਼ ਮੰਨਦੇ ਹੋਏ ਪੁਲਸ ਨੇ ਗੁਰਪ੍ਰੀਤ ਦੇ ਪਤੀ 50 ਸਾਲਾ ਸੁਖਚੈਨ ਸਿੰਘ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ‘ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਹਨ। ਸੁਖਚੈਨ ਸਿੰਘ ਬਰਾੜ ਉੱਘੇ ਕਬੱਡੀ ਕੁਮੈਂਟੇਟਰ ਹਨ।
ਪੰਜਾਬ ਦੇ ਸ਼ਹਿਰ ਮੋਗੇ ਤੋਂ ਕੈਨੇਡਾ ਜਾ ਕੇ ਵੱਸੇ 52 ਸਾਲਾ ਸੁਖਚੈਨ ਸਿੰਘ ਬਰਾੜ ਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਕਸੂਰ ਮੰਨ ਲਿਆ ਹੈ। ਮੰਗਲਵਾਰ ਨੂੰ ਸਾਰਨੀਆ ਦੀ ਅਦਾਲਤ ‘ਚ ਇਸ ਕੇਸ ਦੇ ਟਰਾਇਲ ਦੌਰਾਨ ਅਤੇ ਸੁਖਚੈਨ ਨੇ ਆਪਣਾ ਕਸੂਰ ਮੰਨਦੇ ਹੋਇਆ ਰਹਿਮ ਦੀ ਅਪੀਲ ਕੀਤੀ। 31 ਜਨਵਰੀ 2016 ਨੂੰ ਸਾਰਨੀਆ ‘ਚ ਹਾਈਵੇਅ 402 ‘ਤੇ ਸੁਖਚੈਨ ਨੇ ਆਪਣੀ 37 ਸਾਲਾ ਪਤਨੀ ਗੁਰਪ੍ਰੀਤ ਬਰਾੜ ਦੇ ਸਿਰ ‘ਤੇ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਸੀ। ਆਪਣੇ ਕਸੂਰ ਨੂੰ ਛੁਪਾਉਣ ਲਈ ਉਸ ਨੇ ਉਸ ਦੀ ਲਾਸ਼ ਨੂੰ ਟਰੱਕ ਸਮੇਤ ਸਾੜ ਦਿੱਤਾ ਸੀ।canada gurpreet brar murder case husband sukhchain guiltyਪਹਿਲਾਂ ਕਿਹਾ ਗਿਆ ਸੀ ਕਿ ਇਹ ਪੰਜਾਬੀ ਜੋੜਾ 31 ਜਨਵਰੀ ਨੂੰ ਆਪਣੇ ਟਰੱਕ ਰਾਹੀਂ ਟੋਰਾਂਟੋ ਤੋਂ ਅਮਰੀਕਾ ਜਾ ਰਿਹਾ ਸੀ ਤੇ ਕੈਨੇਡਾ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਹਾਈਵੇ 402 ‘ਤੇ ਉਨ੍ਹਾਂ ਦੇ ਟਰੱਕ ਨੂੰ ਅੱਗ ਲੱਗ ਗਈ ਸੀ। ਇਸ ‘ਚ ਸੁਖਚੈਨ ਬਰਾੜ ਤਾਂ ਬਚ ਗਿਆ ਪਰ ਉਸ ਦੀ ਪਤਨੀ ਗੁਰਪ੍ਰੀਤ ਬਰਾੜ ਅੱਗ ਦੀ ਲਪੇਟ ‘ਚ ਆ ਗਈ ਅਤੇ ਟਰੱਕ ਦੇ ਨਾਲ ਹੀ ਸੜ ਕੇ ਸਵਾਹ ਹੋ ਗਈ। ਇਸ ਜੋੜੇ ਦੇ ਦੋ ਪੁੱਤ ਅਤੇ ਇਕ ਧੀ ਹੈ। ਇਸ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਉਹ ਪੰਜਾਬ ਦਾ ਦੌਰਾ ਕਰਕੇ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਟਨਾ ਨਾਲ ਧੱਕਾ ਵੱਜਾ ਸੀ।canada gurpreet brar murder case husband sukhchain guiltyਜਾਂਚ ਮਗਰੋਂ ਇਹ ਗੱਲ ਸਾਹਮਣੇ ਆਈ ਸੀ ਕਿ ਮ੍ਰਿਤਕ ਗੁਰਪ੍ਰੀਤ ਘਰ ‘ਚ ਬਹੁਤ ਪਰੇਸ਼ਾਨ ਰਹਿੰਦੀ ਸੀ ਤੇ ਉਹ ਇਕੱਲੀ ਹੀ ਭਾਰਤ ਆਉਣ ਦੀ ਤਿਆਰੀ ਵੀ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਆਪਣੇ ਪਤੀ ਹੱਥੋਂ ਮਾਰੀ ਗਈ। ਤੁਹਾਨੂੰ ਦੱਸ ਦਈਏ ਕਿ ਸੁਖਚੈਨ ਬਰਾੜ ਦਾ ਸੰਬੰਧ ਪੰਜਾਬ ਦੇ ਸ਼ਹਿਰ ਮੋਗੇ ਨਾਲ ਹੈ। ਉਹ ਟਰੱਕ ਚਲਾਉਣ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਵਿੱਚ ਕਬੱਡੀ ਦੇ ਉੱਘੇ ਕੁਮੈਂਟੇਟਰ ਵੱਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਉਸ ਵਲੋਂ ਕੀਤੀ ਗਈ ਇਸ ਸ਼ਰਮਨਾਕ ਕਰਤੂਤ ਕਾਰਨ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਸਾਰੇ ਸਬੂਤ ਪੇਸ਼ ਕਰਕੇ ਸੁਖਚੈਨ ਨੂੰ ਸਖਤ ਸਜ਼ਾ ਦਵਾਉਣਗੇ।canada gurpreet brar murder case husband sukhchain guiltyਇਸ ਹਾਦਸੇ ਦੀ ਜਾਂਚ ਕਰ ਰਹੀ ਪੁਲਸ ਦੇ ਹੱਥ ਕਥਿਤ ਤੌਰ ‘ਤੇ ਗੁਰਪ੍ਰੀਤ ਦੀ ਲਿਖੀ ਚਿੱਠੀ ਲੱਗੀ ਹੈ, ਜਿਸ ਵਿਚ ਉਸ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਦੂਜੇ ਪਾਸੇ ਸੁਖਚੈਨ ‘ਤੇ ਗੁਰਪ੍ਰੀਤ ਦਾ ਪਰਿਵਾਰ ਅਤੇ ਉਨ੍ਹਾਂ ਦੇ ਦੋਸਤ-ਮਿੱਤਰ ਇਸ ਗੱਲ ਤੋਂ ਕਾਫ਼ੀ ਹੈਰਾਨ ਹਨ। ਉਨ੍ਹਾਂ ਨੇ ਕਿਹਾ ਕਿ ਇਸ ਜੋੜੇ ਵਿਚ ਕਦੇ ਕੋਈ ਤਕਰਾਰ ਦੇਖਣ ਨੂੰ ਨਹੀਂ ਮਿਲੀ। ਪੂਰਾ ਪਰਿਵਾਰ ਕੈਨੇਡਾ ਵਿਚ ਮੌਜਾਂ ਮਾਣਦਾ ਹੋਇਆ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਰਿਹਾ ਸੀ।canada gurpreet brar murder case husband sukhchain guilty
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Daily News Update (DNU) of Computer Technology, Sport, Business, Local News, World News
Thanks for Reading, Please Like & Share.
Thanks for Reading, Please Like & Share.
No comments
Thanks for Your Response.