ਇਸ ਟਰਸਟ ਨੇ 11 ਕਰੋੜ 'ਚ ਖਰੀਦੀ ਦਾਊਦ ਦੀ ਪ੍ਰਾਪਰਟੀ - DNU
![]() |
ਇਸ ਟਰਸਟ ਨੇ 11 ਕਰੋੜ 'ਚ ਖਰੀਦੀ ਦਾਊਦ ਦੀ ਪ੍ਰਾਪਰਟੀ - DNU |
ਮੁੰਬਈ— ਅੰਡਰਬਲਡ ਡਾਨ ਦਾਊਦ
ਇਬਰਾਹਿਮ ਦੀ ਮੁੰਬਈ 'ਚ
ਮੌਜੂਦ ਸੰਪਤੀ ਦੀ ਅੱਜ
ਨੀਲਾਮੀ ਹੋ ਗਈ ਹੈ। ਦਾਊਦ
ਦੀ ਸੰਪਤੀ ਨੂੰ ਸੈਫੀ
ਬੁਰਹਾਨੀ ਅਪਲਿਫਟਮੈਂਟ ਟਰਸਟ (ਐੱਸ. ਬੀ.
ਯੂ. ਟੀ.) ਨੇ ਕਰੀਬ
11 ਕਰੋੜ ਰੁਪਏ 'ਚ ਖਰੀਦ
ਲਿਆ ਹੈ, ਜਿਸ 'ਚ
ਰੌਨਕ ਅਫਰੋਜ ਹੋਟਲ, ਸ਼ਬਮਨ
ਗੈਸਟ ਹਾਊਸ ਅਤੇ ਡਾਂਬਰਵਾਲਾ
ਇਮਾਰਤ ਸ਼ਾਮਲ ਹੈ।
ਇਨਾਂ ਤਿੰਨਾਂ ਤੋਂ ਇਲਾਵਾਂ
ਔਰੰਗਾਬਾਦ ਫੈਕਟਰੀ, ਮਜਗਾਓਂ ਫਲੈਟ,
ਦਾਦਰੀਵਾਲਾ ਚਾਲ ਦੀ ਨਿਲਾਮੀ
ਵੀ ਹੋ ਗਈ ਹੈ। ਇਸ
ਨਿਲਾਮੀ 'ਚ ਜਿੱਥੇ ਰੌਨਕ
ਅਫਰੋਜ ਹੋਟਲ 4 ਕਰੋੜ 'ਚ
ਵਿਕਿਆ, ਉਥੇ ਹੀ ਸ਼ਬਮਨ
ਗੈਸਟ ਹਾਊਸ ਅਤੇ ਡਾਂਬਰਵਾਲਾ
ਇਮਾਰਤ ਦੇ 5 ਕਮਰਿਆਂ ਦੀ
ਵੀ ਨਿਲਾਮੀ ਹੋ ਗਈ। ਇਹ
ਨੀਲਾਮੀ ਚਰਚਗੇਟ ਸਥਿਤ ਆਈ.
ਐੱਮ. ਸੀ. ਬਿਲਡਿੰਗ 'ਚ
ਸਵੇਰੇ 10 ਵਜੇ ਸ਼ੁਰੂ ਹੋਈ। ਨੀਲਾਮੀ
ਦਾ ਆਯੋਜਨ ਸਮੱਗਲਰ ਐਂਡ
ਫਾਰੇਨ ਐਕਸਚੇਂਜ ਮੈਨੀਪੁਲੇਟਰਸ (ਫਾਰਫੀਚਰ
ਆਫ ਪ੍ਰਾਪਰਟੀ) ਐਕਟ 'ਸਾਫੀਮਾ' ਦੇ
ਤਹਿਤ ਹੋਇਆ।
ਜ਼ਿਕਰਯੋਗ ਹੈ ਕਿ ਕੇਂਦਰ
ਵਿੱਤ ਮੰਤਰਾਲੇ ਅਧੀਨ ਆਉਣ
ਵਾਲੇ ਮਾਲ ਵਿਭਾਗ ਨੇ
ਵਿਗਿਆਪਨ ਦੇ ਜ਼ਰੀਏ ਨੀਲਾਮੀ
ਦੀ ਜਾਣਕਾਰੀ ਦਿੱਤੀ ਸੀ। ਮਾਲ
ਵਿਭਾਗ ਨੇ 14 ਨਵੰਬਰ ਨੂੰ
ਹੋਣ ਵਾਲੀ ਨੀਲਾਮੀ ਲਈ
ਬੰਦ ਲਿਫਾਫੇ ਟੈਂਡਰ ਮੰਗੇ
ਗਏ ਸਨ।
Daily News Update(DNU) of Computer Technology, Sport, Business, Local News, World News. Thanks for Reading, Please Like & Share.
No comments
Thanks for Your Response.